School Rule
ਵਿਦਿਆਰਥੀਆਂ ਲਈ ਜ਼ਰੂਰੀ ਗੱਲਾਂ
ਵਿਦਿਆਰਥੀਆਂ ਲਈ ਜ਼ਰੂਰੀ ਗੱਲਾਂ
- 01ਵਿਦਿਆਰਥੀਆਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਸਾਦਗੀ ਨੂੰ ਆਪਣਾ ਆਦਰਸ਼ ਬਣਾਉਂਦੇ ਹੋਏ ਕਾਲਜ ਵਿੱਚ ਢੁੱਕਵਾਂ ਪਹਿਰਾਵਾ ਪਾ ਕੇ ਆਉਣਗੇ। ਸਿੱਖ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਧਿਆਨ ਰੱਖਣ ਕਿ ਉਹ ਕਾਲਜ ਵਿਖੇ ਦਸਤਾਰ ਸਜਾ ਕੇ ਆਉਣ, ਰੋਮਾਂ ਦੀ ਬੇਅਦਬੀ ਨਾ ਕਰਨ। ਕਾਲਜ ਵਿੱਚ ਪਟਕਾ ਬੰਨ੍ਹ ਕੇ/ਟੋਪੀ ਪਾ ਕੇ/ਗੋਗਲਜ਼ ਲਾ ਕੇ ਆਉਣ ਦੀ ਸਖ਼ਤ ਮਨਾਹੀ ਹੈ।
- 02 10+1 ਅਤੇ 10+2 (ਆਰਟਸ, ਸਾਇੰਸ ਤੇ ਕਾਮਰਸ) ਦੇ ਵਿਦਿਆਰਥੀਆਂ ਲਈ ਦਿਨ ਵੀਰਵਾਰ ਨੂੰ ਛੱਡ ਕੇ ਬਾਕੀ ਦਿਨ ਕਾਲਜ ਵਿੱ ਯੂਨੀਫਾਰਮ ਪਾ ਕੇ ਆਉਣਾ ਲਾਜ਼ਮੀ ਹੈ।
- 03 ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਕਰਨਾ ਅਤੇ ਕੋਈ ਵੀ ਹਥਿਆਰ ਲੈ ਕੇ ਆਉਣਾ ਸਖ਼ਤ ਮਨ੍ਹਾਂ ਹੈ।
- 04 ਵਿਦਿਆਰਥੀ ਹਰ ਰੋਜ਼ ਨੋਟਿਸ ਬੋਰਡ ਪੜ੍ਹਨ।
- 05 ਕਾਲਜ ਕੈਂਪਸ ਨੂੰ ਸਾਫ਼ ਸੁਥਰਾ ਰੱਖਣਾ ਵਿਦਿਆਰਥੀਆਂ ਦੀ ਨੈਤਿਕ ਜ਼ਿੰਮੇਵਾਰੀ ਹੈ।
- 06 ਕਾਲਜ ਦੀ ਸੰਪਤੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਵਾਲੇ ਵਿਦਿਆਰਥੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
- 07 ਕਾਲਜ ਕੈਂਪਸ ਵਿੱਚ ਹਰ ਵਿਦਿਆਰਥੀ ਕੋਲ ਸ਼ਨਾਖ਼ਤੀ ਕਾਰਡ ਹੋਣਾ ਲਾਜ਼ਮੀ ਹੈ।
- 08 ਉਹ ਵਿਦਿਆਰਥੀ ਜਿਹੜੇ ਅਨੁਸ਼ਾਸਨੀ, ਅਨੈਤਿਕਤਾ, ਸਮਾਜ ਵਿਰੋਧੀ ਕੰਮ ਅਤੇ ਦੁਰਵਿਵਹਾਰ ਲਈ ਦੋਸ਼ੀ ਪਾਏ ਜਾਣਗੇ, ਉਨ੍ਹਾਂ ਦਾ ਦਾਖ਼ਲਾ ਖਾਰਜ ਕੀਤਾ ਜਾਵੇਗਾ।
- 09 ਕਾਲਜ ਵਿੱਚ ਦਾਖ਼ਲ ਵਿਦਿਆਰਥੀਆਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੇ ਕਾਲਜ ਵਿੱਚ ਆਉਣ ਦੀ ਪੂਰੀ ਤਰ੍ਹਾਂ ਮਨਾਹੀ ਹੈ। ਅਤਿ ਜ਼ਰੂਰੀ ਹਾਲਤ ਵਿੱਚ ਵੀ ਕੇਵਲ ਲੜਕੇ/ਲੜਕੀ ਦੇ ਪਿਤਾ/ਮਾਤਾ ਜਾਂ ਸਕੇ ਭਰਾ ਨੂੰ ਹੀ ਕਾਲਜ ਵਿੱਚ ਆ ਕੇ ਮਿਲਣ ਦੀ ਆਗਿਆ ਹੋਵੇਗੀ।
- 10 ਵਿਦਿਆਰਥੀਆਂ ਦੇ ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦੇ ਹਿੱਤ ਲਈ ਸਮੇਂ-ਸਮੇਂ ਪ੍ਰਿੰਸੀਪਲ ਸਾਹਿਬ ਜਾਂ ਅਧਿਆਪਕਾਂ ਨਾਲ ਸੰਪਰਕ ਬਣਾਈ ਰੱਖਣ।
- 11 ਸਾਰੇ ਵਿਦਿਆਰਥੀਆਂ ਲਈ ਕਾਲਜ ਵੱਲੋਂ ਰੱਖੇ ਇਮਤਿਹਾਨਾਂ ਵਿੱਚ ਬੈਠਣਾ ਜ਼ਰੂਰੀ ਹੈ। ਬਿਨਾਂ ਆਗਿਆ ਤੋਂ ਇਮਤਿਹਾਨ ਵਿੱਚੋਂ ਗੈਰ ਹਾਜ਼ਰ ਵਿਦਿਆਰਥੀ ਨੂੰ 100 ਰੁਪਏ ਪ੍ਰਤੀ ਵਿਸ਼ਾ ਜੁਰਮਾਨਾ ਕੀਤਾ ਜਾਵੇਗਾ। ਵਿਦਿਆਰਥੀ ਨੂੰ ਵਿਸ਼ੇਸ਼ ਪ੍ਰੀਖਿਆ ਦੇਣ ਲਈ 250 ਰੁਪਏ ਫ਼ੀਸ ਦੇਣੀ ਪਵੇਗੀ।
- 12 10+1 ਅਤੇ 10+2 ਦੇ ਵਿਦਿਆਰਥੀਆਂ ਨੂੰ ਕਾਲਜ ਮੋਬਾਇਲ ਲੈ ਕੇ ਆਉਣ ਦੀ ਮਨਾਹੀ ਹੈ, ਜੇਕਰ ਮੋਬਾਇਲ ਫੋਨ ਲੈ ਕੇ ਆਉਂਦੇ ਹਨ ਤਾਂ ਮੋਬਾਇਲ ਜ਼ਬਤ ਕਰ ਲਿਆ ਜਾਵੇਗਾ।