• Under the Management of Shiromani Gurdwara Parbandhak Committee,Sri Amritsar Sahib

Call Now95924-30750

Our LocationKishangarh Road,Kartarpur

LearnEdu − Education & Courses HTML5 Template

ਦਾਖ਼ਲਾ ਲੈਣ ਆਏ ਵਿਦਿਆਰਥੀਆਂ ਲਈ ਹਦਾਇਤਾਂ

  1. ਦਾਖ਼ਲਾ ਫਾਰਮ ਵਿਦਿਆਰਥੀ ਆਪਣੇ ਹੱਥ ਨਾਲ ਭਰੇ। ਇਸ ਵਿੱਚ ਦਿੱਤੀ ਗਈ ਸਾਰੀ ਜਾਣਕਾਰੀ ਅਤੇ ਵੇਰਵੇ ਸੱਚੇ ਤੇ ਪੂਰਨ ਹੋਣੇ ਚਾਹੀਦੇ ਹਨ। 2. ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਦਾਖ਼ਲਾ ਫਾਰਮ ਭਰਨ ਤੋਂ ਬਾਅਦ ਕਲਾਸ ਬਦਲਣ 'ਤੇ 1000/- ਰੁਪਏ ਫ਼ੀਸ ਲਈ ਜਾਵੇਗੀ।
  2. ਜਿਹੜੇ ਵਿਦਿਆਰਥੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਕਿਸੇ ਹੋਰ ਬੋਰਡ ਤੋਂ 10ਵੀਂ/10+2 ਦੀ ਪ੍ਰੀਖਿਆ ਪਾਸ ਕੀਤੀ ਹੈ, ਉਸਨੂੰ ਮਾਈਗ੍ਰੇਸ਼ਨ ਸਰਟੀਫ਼ਿਕੇਟ ਜਮ੍ਹਾਂ ਕਰਵਾਉਣਾ ਹੋਵੇਗਾ।
  3. ਜਿਸ ਵਿਦਿਆਰਥੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਕਿਸੇ ਹੋਰ ਬੋਰਡ ਤੋਂ ਹੇਠਲੀ ਪ੍ਰੀਖਿਆ ਪਾਸ ਕੀਤੀ ਹੋਵੇ ਉਸਨੂੰ ਬਣਦੀ ਮਾਈਗ੍ਰੇਸ਼ਨ ਫ਼ੀਸ ਦੇਣੀ ਪਵੇਗੀ।
  4. ਹੇਠਲੀ ਪ੍ਰੀਖਿਆ ਦੇ ਸਰਟੀਫ਼ਿਕੇਟ ਪਾਸ ਹੋਣ ਦੇ ਸਬੂਤ ਵਜੋਂ ਜਮ੍ਹਾਂ ਕਰਵਾਉਣੇ ਜ਼ਰੂਰੀ ਹਨ।
  5. ਪ੍ਰਾਸਪੈਕਟਸ ਤੋਂ ਕਾਲਜ ਦੇ ਸਾਰੇ ਨਿਯਮ ਅਤੇ ਸ਼ਰਤਾਂ ਪੜ੍ਹਨ ਤੋਂ ਬਾਅਦ ਵਿਦਿਆਰਥੀ ਦੇ ਮਾਤਾ / ਪਿਤਾ ਦਾਖ਼ਲਾ ਫਾਰਮ ਉਪਰ ਆਪਣੇ ਹਸਤਾਖ਼ਰ / Signature ਜ਼ਰੂਰ ਕਰਨ।
  6. ਦਾਖ਼ਲਾ ਲੈਣ ਵਾਲੇ ਵਿਦਿਆਰਥੀ ਫ਼ੀਸ ਕਾਊਂਟਰ ’ਤੇ ਆਪਣੀ ਪੂਰੀ ਫ਼ੀਸ ਜਮ੍ਹਾਂ ਕਰਵਾ ਕੇ ਪੂਰੀ ਜਾਣਕਾਰੀ ਸਹਿਤ ਆਪਣਾ ਦਾਖ਼ਲਾ ਫਾਰਮ ਜਮ੍ਹਾਂ ਕਰਵਾਉਣ।
  7. ਜੇਕਰ ਕੋਈ ਵਿਦਿਆਰਥੀ ਦਾਖ਼ਲਾ ਫਾਰਮ ਵਿੱਚ ਕੋਈ ਝੂਠੀ ਘੋਸ਼ਣਾ ਕਰਦਾ ਹੈ ਤਾਂ ਇਸਦਾ ਪਤਾ ਲੱਗਣ ’ਤੇ ਉਸੇ ਵੇਲੇ ਉਸਦਾ ਦਾਖ਼ਲਾ ਰੱਦ ਕਰ ਦਿੱਤਾ ਜਾਵੇਗਾ।
  8. ਦਾਖ਼ਲਾ ਲੈਣ ਤੋਂ ਬਾਅਦ ਨਿਸ਼ਚਿਤ ਮਿਤੀ ਤੋਂ ਲਗਾਤਾਰ ਵਿਦਿਆਰਥੀ ਨੂੰ ਕਲਾਸਾਂ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੋਵੇਗਾ।
  9. ਯੂਨੀਵਰਸਿਟੀ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਬੈਠਣ ਲਈ ਘੱਟੋ-ਘੱਟ 75% ਹਾਜ਼ਰੀਆਂ ਦਾ ਹੋਣਾ ਜ਼ਰੂਰੀ ਹੋਵੇਗਾ।
  10. ਸਲਾਨਾ ਪ੍ਰੀਖਿਆਵਾਂ ਵਿੱਚ ਬੈਠਣ ਲਈ ਵਿਦਿਆਰਥੀਆਂ ਨੂੰ ਘਰੇਲੂ ਪ੍ਰੀਖਿਆਵਾਂ ਵਿੱਚੋਂ ਘੱਟੋ ਘੱਟ 35% ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ।
  11. ਕਾਲਜ ਵਿੱਚ ਅਨੁਸ਼ਾਸਨ ਨੂੰ ਬਣਾਈ ਰੱਖਣਾ ਹਰ ਵਿਦਿਆਰਥੀ ਦਾ ਫਰਜ਼ ਹੈ। ਜੇਕਰ ਕੋਈ ਵਿਦਿਆਰਥੀ ਅਨੁਸ਼ਾਸਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਦੇ ਖਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
  12. ਇਕ ਵਾਰ ਜਮ੍ਹਾਂ ਹੋਈ ਫ਼ੀਸ ਕਿਸੇ ਵੀ ਹਾਲਤ ਵਿੱਚ ਵਾਪਸ ਨਹੀਂ ਹੋਵੇਗੀ।
  13. ਯੂਨੀਵਰਸਿਟੀ / ਕਾਲਜ ਮੈਨੇਜਮੈਂਟ ਵੱਲੋਂ ਜੇਕਰ ਫ਼ੀਸਾਂ ਵਿੱਚ ਤਬਦੀਲੀ ਕੀਤੀ ਜਾਵੇਗੀ ਤਾਂ ਉਹ ਵਿਦਿਆਰਥੀਆਂ ’ਤੇ ਲਾਗੂ ਹੋਵੇਗੀ।
  14. ਕਾਲਜ ਦੀ ਕੁੱਲ ਫ਼ੀਸ ਨਿਸ਼ਚਿਤ ਤਰੀਕਾਂ ’ਤੇ ਕਾਲਜ ਵਿੱਚ ਜਮ੍ਹਾਂ ਕਰਾਉਣੀ ਜ਼ਰੂਰੀ ਹੈ ਨਹੀਂ ਤਾਂ ਪ੍ਰਤੀ ਦਿਨ 20 ਰੁ. ਜੁਰਮਾਨਾ ਲੈ ਕੇ ਫ਼ੀਸ ਵਸੂਲੀ ਜਾਵੇਗੀ। ਜੇਕਰ ਨਿਸ਼ਚਿਤ ਤਰੀਕ ਤੋਂ ਬਾਅਦ 20 ਦਿਨ ਤੱਕ ਫ਼ੀਸ ਦੀ ਅਦਾਇਗੀ ਨਹੀਂ ਹੁੰਦੀ ਤਾਂ ਵਿਦਿਆਰਥੀ ਦਾ ਨਾਮ ਕਾਲਜ ਰਿਕਾਰਡ ਵਿੱਚੋਂ ਕੱਟ ਦਿੱਤਾ ਜਾਵੇਗਾ। ਜੇਕਰ ਵਿਦਿਆਰਥੀ ਕਾਲਜ ਬੱਸ ਦੀ ਸੁਵਿਧਾ ਲੈਂਦਾ ਹੈ ਤਾਂ ਪੂਰਾ ਸੈਸ਼ਨ ਉਸਨੂੰ ਇਸਦੀ ਸੁਵਿਧਾ ਜਾਰੀ ਰੱਖਣੀ ਪਵੇਗੀ ਅਤੇ ਪੂਰੇ ਸੈਸ਼ਨ ਦੀ ਫ਼ੀਸ ਦੀ ਅਦਾਇਗੀ ਕਰਨੀ ਪਵੇਗੀ।
  15. ਜੇਕਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ ਦਾਖ਼ਲਾ ਨਿਯਮਾਂ, ਦਾਖ਼ਲਾ ਤਾਰੀਖਾਂ ਤੇ ਸਿਲੇਬਸ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਇਹ ਤਬਦੀਲੀ ਇੰਨ-ਬਿੰਨ ਲਾਗੂ ਹੋਵੇਗੀ। ਸ਼ਹੀਦ ਭਗਤ ਸਿੰਘ ਜੀ ਦੇ ‘ਸ਼ਹੀਦੀ ਦਿਵਸ’ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ