ਪਿਆਰੇ ਵਿਦਿਆਰਥੀਓ ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਖ ਜਗਤ ਦੀ ਪ੍ਰਮੁੱਖ ਧਾਰਮਿਕ ਸੰਸਥਾ ਹੈ ਜੋ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਸੁਚਾਰੂ ਪ੍ਰਬੰਧ ਦੇ ਨਾਲ-ਨਾਲ ਵਿਦਿਆ ਤੇ ਸਿਹਤ ਸੰਭਾਲ ਦੇ ਖੇਤਰ ਵਿਚ ਵੀ ਵੱਡੇ ਕੀਰਤੀਮਾਨ ਸਥਾਪਤ ਕੀਤੇ ਹਨ। ਅੱਜ ਇਹ ਸੰਸਥਾ ਮੈਡੀਕਲ, ਡੈਂਟਲ ਤੇ ਇੰਜੀਨੀਅਰਿੰਗ ਕਾਲਜਾਂ ਸਮੇਤ 72 ਦੇ ਕਰੀਬ ਸਕੂਲ ਤੇ 39 ਦੇ ਕਰੀਬ ਕਾਲਜਾਂ ਨੂੰ ਚਲਾ ਰਹੀ ਹੈ। ਇਹਨਾਂ 39 ਕਾਲਜਾਂ ਵਿਚੋਂ ਖ਼ਾਲਸਾ ਕਾਲਜ, ਗੜ੍ਹਦੀਵਾਲਾ (ਹੁਸ਼ਿਆਰਪੁਰ) ਦੁਆਬੇ ਦੀ ਇਕ ਪ੍ਰਮੁੱਖ ਵਿਦਿਅਕ ਸੰਸਥਾ ਹੈ ਜਿਸ ਦਾ ਪ੍ਰਬੰਧ 1996 ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਵਿਚ ਆਇਆ ਸੀ। ਸੁਯੋਗ ਪ੍ਰਿੰਸੀਪਲ ਤੇ ਮਿਹਨਤੀ ਸਟਾਫ ਦੇ ਯਤਨਾਂ ਸਕਦਾ ਇਸ ਕਾਲਜ ਨੇ ਵਿਦਿਆ, ਖੇਡਾਂ ਅਤੇ ਵਿਦਿਆਰਥੀਆਂ ਨੂੰ ਧਾਰਮਿਕ ਵਿਰਸੇ ਨਾਲ ਜੋੜਨ ਲਈ ਸਭਿਆਚਾਰਕ ਅਤੇ ਧਾਰਮਿਕ ਗਤੀਵਿਧੀਆਂ 'ਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਇਸ ਕਾਲਜ ਤੋਂ ਵਿਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅੱਜ ਦੇਸ਼-ਵਿਦੇਸ਼ ਤੋਂ ਮਹੱਤਵਪੂਰ ਔਹਦਿਆਂ 'ਤੇ ਸੇਵਾ ਨਿਭਾ ਰਹੇ ਹਨ, ਜੋ ਇਸ ਸੰਸਥਾ ਲਈ ਫਖਰਯੋਗ ਹੈ। ਕਾਲਜ ਦੀ ਦਿਖ ਨੂੰ ਸੁੰਦਰ ਬਨਾਉਣ ਦੇ ਨਾਲ ਆਧੁਨਿਕ ਇਨਫਰਾਸਟਰਕਚਰ ਵੀ ਮੁਹੱਈਆ ਕੀਤਾ ਗਿਆ ਹੈ। ਜਿਸ ਸਦਕਾ ਕਾਲਜ ਨਿੱਤ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਰਿਹਾ ਹੈ। ਮਿਹਨਤੀ, ਉਦਮੀ ਸੁਭਾਅ ਵਾਲੇ ਸਟਾਫ ਤੇ ਪ੍ਰਿੰਸੀਪਲ ਜੀ ਨੇ ਕਾਲਜ ਨੂੰ ਸਮੇਂ ਦੇ ਹਾਣ ਦਾ ਬਣਾਉਂਦਿਆਂ ਕਾਲਜ ਦੀ ਵੈਬਸਾਈਟ www.kcghoshiarpur.org ਤਿਆਰ ਕੀਤੀ ਗਈ ਹੈ, ਜਿਸ ਤੋਂ ਘਰ ਬੈਠਿਆਂ ਹੀ ਕਾਲਜ ਸਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਵੈਬਸਾਈਟ 'ਤੇ ਕਾਲਜ ਦੇ ਇਤਿਹਾਸ ਤੋਂ ਇਲਾਵਾ ਸਮੁੱਚੇ ਪ੍ਰਬੰਧਾਂ ਨੂੰ ਵੱਖ-ਵੱਖ ਸੈਕਸ਼ਨਾਂ 'ਚ ਬਹੁਤ ਸੁਚੱਜੇ ਢੰਗ ਨਾਲ ਦਰਸਾਇਆ ਗਿਆ ਹੈ। ਕਾਲਜ ਵਲੋਂ ਕੀਤਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਤੇ ਪ੍ਰਸ਼ੰਸਾਜਨਕ ਹੈ, ਮੈਂ ਕਾਲਜ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹਾਂ।