ਮਾਤਾ ਗੁਜਰੀ ਖ਼ਾਲਸਾ ਕਾਲਜ ,ਕਰਤਾਰਪੁਰ ਦਾ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਜੀ ਦੇ ਸ਼ਬਦ 'ਵਿਦਿਆ ਵੀਚਾਰੀ ਤਾਂ ਪਰਉਪਕਾਰੀ' ਅਨੁਸਾਰ ਵਿਦਿਆਰਥੀਆਂ ਨੂੰ ਨਿਰਸਵਾਰਥ ਸੇਵਾ, ਹਮਦਰਦੀ ਅਤੇ ਸਿੱਖਿਆ ਦੀ ਪਰਿਵਰਤਨਸ਼ੀਲ ਸ਼ਕਤੀ ਦੇ ਸਿਧਾਂਤ ਅਨੁਸਾਰ ਸਸ਼ਕਤ ਬਣਾਉਣ ਲਈ ਤਤਪਰ ਹੈ। ਆਪਣੀ ਸ਼ੁਰੂਆਤ ਤੋਂ ਹੀ ਵਿਭਾਗ ਵਿਕਾਸ ਦੇ ਨਾਲ-ਨਾਲ ਆਪਣੇ ਆਪ ਨੂੰ ਸਮੇਂ ਦਾ ਹਾਣੀ ਰੱਖਣ ਲਈ ਲਗਾਤਾਰ ਯਤਨਸ਼ੀਲ ਰਿਹਾ ਹੈ। ਫੈਕਲਟੀ ਮੈਂਬਰਾਂ ਦੀ ਕੁਸ਼ਲ ਅਤੇ ਸਮਰਪਿਤ ਟੀਮ ਦੇ ਨਾਲ ਵਿਭਾਗ ਨਾ ਸਿਰਫ਼ ਵਿਸ਼ੇ ਵਿੱਚ ਸਗੋਂ ਕਾਲਜ ਦੀਆਂ ਸਾਰੀਆਂ ਪ੍ਰਮੁੱਖ ਗਤੀਵਿਧੀਆਂ ਵਿੱਚ ਵੀ ਮਹੱਤਵਪੂਰਨ ਸੇਵਾਵਾਂ
ਪ੍ਰਧਾਨ ਕਰ ਰਿਹਾ ਹੈ। ਭਾਵੇਂ ਇਹ ਕਾਲਜ ਫੰਕਸ਼ਨ ,ਸੈਮੀਨਾਰ, ਯੁਵਕ ਮੇਲੇ, ਸਹਿ ਪਾਠਕ੍ਰਮ ਗਤੀਵਿਧੀਆਂ ਆਦਿ ਹੋਣ। ਵਿਭਾਗ ਨੇ ਸੰਸਥਾ ਦੀ ਸਾਖ ਅਤੇ ਮਿਆਰ ਨੂੰ ਬਣਾਉਣ ਲਈ ਮਿਹਨਤ ਨਾਲ ਯਤਨ ਕੀਤੇ ਹਨ। ਫੈਕਲਟੀ ਭਾਸ਼ਾ ਤੇ ਸਾਹਿਤ ਨੂੰ ਕਈ ਦ੍ਰਿਸ਼ਟੀਕੋਣਾਂ ਤੋਂ ਪੜਾਉਂਦੀ ਹੈ, ਜਿਸ ਵਿੱਚ ਪਾਠਾਂ ਨੂੰ ਨੇੜਿਓਂ ਪੜ੍ਹਨਾ ਅਤੇ ਇਤਿਹਾਸਿਕ ਅਤੇ ਸਿਧਾਂਤਕ ਸਮੱਗਰੀ ਦੀ ਪਛਾਣ ਕਰਨਾ ਸ਼ਾਮਿਲ ਹੈ।
ਵਿਭਾਗ ਵਿਆਖਿਆ ਦੇ ਨਾਲ-ਨਾਲ ਰਚਨਾਤਮਕ ਅਤੇ ਆਲੋਚਨਾਤਮਕ ਸੋਚ ਤੇ ਜ਼ੋਰ ਦੇ ਕੇ ਬੌਧਿਕ ਸੁਤੰਤਰਤਾ ਨੂੰ ਵੀ ਉਤਸ਼ਾਹਿਤ ਕਰਦਾ ਹੈ। ਵਿਭਾਗ ਨੇ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਜਾਬੀ ਸਾਹਿਤ ਸਭਾ ਦਾ ਗਠਨ ਵੀ ਕੀਤਾ ਹੈ ।ਇਹ ਸਾਹਿਤਿਕ ਮੁੱਦਿਆਂ ਦੇ ਨਾਲ-ਨਾਲ ਸਮਾਜਿਕ, ਸੱਭਿਆਚਾਰਕ ਮਹੱਤਵ ਦੇ ਮੁੱਦਿਆਂ ਨੂੰ ਸਮਝਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੀ ਹੈ । ਸਾਹਿਤ ਸਭਾ ਦੁਆਰਾ ਸਮੇਂ-ਸਮੇਂ ਤੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਦੀ ਸਰਬ ਪੱਖੀ ਸ਼ਖਸੀਅਤ ਦਾ ਵਿਕਾਸ ਕੀਤਾ ਜਾ ਸਕੇ। ਪੰਜਾਬੀ ਵਿਭਾਗ ਦਾ ਉਦੇਸ਼ : ਸਾਡਾ ਉਦੇਸ਼ ਇਹ ਹੈ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਨਾ ਸਿਰਫ਼ ਪੜ੍ਹਾਈ ਦਾ ਮਾਧਿਅਮ ਬਣਾਈਏ ਸਗੋਂ ਇਸ ਰਾਹੀ ਆਪਣੇ ਸੱਭਿਆਚਾਰ,ਇਤਿਹਾਸ, ਨੈਤਿਕਤਾ ਅਤੇ ਰਵਾਇਤਾਂ ਆਦਿ ਨਾਲ ਵੀ ਵਿਦਿਆਰਥੀਆਂ ਨੂੰ ਜੋੜੀਏ। ਵਿਭਾਗ ਦਾ ਉਦੇਸ਼ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਪੜ੍ਹਾਈ ਰਾਹੀਂ ਵਿਦਿਆਰਥੀਆਂ ਵਿੱਚ ਆਤਮ ਗੌਰਵ ਨੂੰ ਵਿਕਸਿਤ ਕਰਨਾ ਹੈ। ਵਿਦਿਆਰਥੀਆਂ ਨੂੰ ਖੋਜ ਪੂਰਨ, ਰਚਨਾਤਮਕ ਅਤੇ ਸੰਵੇਦਨਸ਼ੀਲ ਬਣਾਉਣ ਲਈ ਇਤਿਹਾਸ ਦੀ ਸਮਝ ਦੇ ਨਾਲ ਨਾਲ ਨੈਤਿਕ ਸਿੱਖਿਆ ਦੇਣਾ ਵੀ ਹੈ। ਵਿਭਾਗ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸੋਚਣ ਅਤੇ ਲਿਖਣ ਦੀ ਸਮਰੱਥਾ ਪੈਦਾ ਕਰਨਾ ਹੈ ਤਾਂ ਜੋ ਉਹ ਅਕਾਦਮਿਕ ਤੇ ਪੇਸ਼ੇਵਰ ਜ਼ਿੰਦਗੀ ਵਿੱਚ ਸਫ਼ਲਤਾ ਹਾਸਲ ਕਰ ਸਕਣ। ਇਸ ਦੇ ਨਾਲ ਹੀ ਪੰਜਾਬੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਤਸ਼ਾਹਿਤ ਕਰਨ ਲਈ ਵਿਦਿਆਰਥੀਆਂ
ਵਿੱਚ ਯੋਗਤਾ ਪੈਦਾ ਕਰਨਾ ਵੀ ਵਿਭਾਗ ਦਾ ਮੁੱਖ ਮਨੋਰਥ ਹੈ। ਪੰਜਾਬੀ ਵਿਸ਼ੇ ਦੇ ਭਵਿੱਖ ਮੁਖੀ ਰਾਹ: ਪੰਜਾਬੀ ਵਿਸ਼ਾ ਵਿਦਿਆਰਥੀਆਂ ਨੂੰ ਅਧਿਆਪਨ ,ਪੱਤਰਕਾਰਤਾ, ਲੇਖਨ ਅਤੇ ਅਨੁਵਾਦਕ ਵਜੋਂ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਹੈ। ਇਸ ਦੁਆਰਾ ਵਿਦਿਆਰਥੀ ਸਨਾਤਕ ਅਤੇ ਉੱਚ ਸਿੱਖਿਆ ਪ੍ਰਾਪਤ ਕਰਕੇ ਖੋਜ ਅਤੇ ਲੇਖਨ ਦੇ ਖੇਤਰ ਵਿੱਚ ਕਰੀਅਰ ਬਣਾ ਸਕਦੇ ਹਨ। ਇਸ ਤੋਂ ਇਲਾਵਾ ਰੇਡੀਓ, ਟੈਲੀਵਿਜ਼ਨ , ਫ਼ਿਲਮ ਅਤੇ ਥਿਏਟਰ ਜਿਹੇ ਮੀਡੀਆ ਖੇਤਰਾਂ ਵਿੱਚ ਨੌਕਰੀ ਦੇ ਮੌਕੇ ਪ੍ਰਾਪਤ ਕਰ ਸਕਦੇ ਹਨ। ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਨਾਲ ਸੰਬੰਧਿਤ ਅਹੁਦਿਆਂ ਤੇ ਕੰਮ ਕਰ ਸਕਦੇ ਹਨ।ਇਸ ਦੇ ਨਾਲ ਹੀ ਪੰਜਾਬੀ ਬਲੌਗਿੰਗ ,ਕੰਨਟੈਂਟ ਰਾਈਟਿੰਗ ਅਤੇ ਸੋਸ਼ਲ ਮੀਡੀਆ ਰਾਹੀਂ ਨਵੀਂ ਪੀੜ੍ਹੀ ਆਪਣੇ ਲਈ ਇੱਕ ਰੁਚੀ ਪੂਰਨ ਕਰੀਅਰ ਚੁਣ ਸਕਦੀ ਹੈ।